ਸਰੰਚਨਾਵਾਦੀ ਆਲੋਚਨਾ ਪ੍ਰਣਾਲੀ ਨੇ ਯਥਾਰਥ ਬੋਧ ਬਾਰੇ ਸਦੀਆਂ ਦੀਆਂ ਧਾਰਨਾਵਾਂ ਨੂੰ ਨਕਾਰ ਦਿੱਤਾ ਹੈ। ਸਮਾਜ ਵਿਚ ਵਿਚਰਦੇ ਹੋਏ ਮਨੁੱਖ ਸਮਾਜ ਦੀਆਂ ਪੱਕੀਆਂ ਧਾਰਨਾਵਾਂ ਜੋ ਸਹਿਜ ਹੋ ਗਈਆਂ ਹਨ, ਉਹਨਾਂ ਨੂੰ ਬਿਨਾ ਸੋਚੇ ਸਮਝੇ ਠੀਕ ਮੰਨ ਲੈਦਾ ਹੈ ਅਤੇ ਉਸ ਤਰੀਕੇ ਨਾਲ ਹੀ ਅਪਣਾ ਲੈਂਦਾ ਹੈ ਜਿਵੇਂ ਉਸਦੇ ਵਡੇਰਿਆਂ ਨੇ ਅਪਣਾਇਆ ਸੀ। ਸਮਾਜ ਦੀਆਂ ਪਰੰਪਰਾਵਾਂ/ ਕਦਰਾਂ-ਕੀਮਤਾਂ ਪ੍ਰਤੀ ਬਣੀ ‘ਸਹਿਜ ਸੂਝ’ ਸਦੀਆਂ ਦੇ ਅਨੁਭਵ ਦਾ ਹਿੱਸਾ ਹੁੰਦੀ ਹੈ। ਇਹ ਹਰ ਵਸਤੂ ਦੀ ਤਰਫ਼ਦਾਰੀ ਕਰਦੀ ਹੈ, ਜਿਸ ਨੂੰ ਮਨੁੱਖ ਬਿਨਾ ਸੋਚੇ ਸਮਝੇ ਅਪਣਾਉਂਦਾ ਹੈ। ਪ੍ਰਵਚਨ ਸਾਡੇ ਆਲੇ-ਦੁਆਲੇ ਪਸਰੇ ਹੁੰਦੇ ਹਨ ਜੋ ਸਾਨੂੰ ਦਿਖਾਈ ਨਹੀਂ ਦਿੰਦੇ, ਇਹ ਅਦ੍ਰਿਸ਼ ਹੁੰਦੇ ਹਨ। ਪ੍ਰਵਚਨ ਅਸਲ ਵਿਚ ਵਿਚਾਰ ਹੀ ਹੁੰਦੇ ਹਨ ਜੋ ਸਾਡੇ ਮਨ ਦੇ ਅਵਚੇਤਨ ਵਿਚ ਵੱਸ ਜਾਂਦੇ ਹਨ ਅਤੇ ਜਦੋਂ ਮਨੁੱਖ ਦੇ ਅਵਚੇਤਨ ਤੇ ਸੱਤਾ ਸਥਪਿਤ ਕਰ ਲੈਂਦੇ ਹਨ ਤਾਂ ਉਹ ਵਿਚਾਰ ਪਦਾਰਥਕ ਸ਼ਕਤੀ ਵਿਚ ਬਦਲ ਜਾਂਦੇ ਹਨ। ਸੱਤਾ ਆਪਣੇ ਵਿਚਾਰਾਂ ਨੂੰ ਹਿੰਸਾ ਨਾਲ ਲਾਗੂ ਨਹੀਂ ਕਰਦੀ ਸਗੋਂ ਪ੍ਰਵਚਨ ਰਾਹੀਂ ਮਨੁੱਖੀ ਦਿਮਾਗ ਵਿਚ ਆਪਣੀ ਸਪੇਸ ਬਣਾਉਂਦੀ ਹੈ।
ਪ੍ਰਵਚਨਕਾਰੀ, ਸੱਤਾ, ਸਹਿਜ ਸੂਝ, ਵਿਚਾਰਧਾਰਾ, ਮਿੱਥ ਆਦਿ।
ਡਾ. ਹਰਵਿੰਦਰ ਕੌਰ. ਸੁੰਦਰਤਾ ਮਿੱਥ ਦੀ ਪ੍ਰਵਚਨਕਾਰੀ. Indian Journal of Modern Research and Reviews. 2026; 4(6):328-335
Download PDF